ਰਡਿਊਸਟੇਰੀਅਨ ਅੰਦੋਲਨ ਕੀ ਹੈ?
ਇਹ ਉਹਨਾਂ ਵਿਅਕਤੀਆਂ ਦਾ ਜੋੜ ਹੈ ਜੋ ਘੱਟ ਮੀਟ - ਲਾਲ ਮੀਟ, ਪੋਲਟਰੀ, ਅਤੇ ਸਮੁੰਦਰੀ ਭੋਜਨ -ਨਾਲ ਦੇ ਨਾਲ ਘੱਟ ਡੇਅਰੀ ਅਤੇ ਘੱਟ ਅੰਡੇ ਖਾਣ ਲਈ ਵਚਨਬੱਧ ਹਨ ਇਸ ਤੋਂ ਫਰਕ ਨਹੀਂ ਪੈਂਦਾ ਕਿ ਕਿੰਨਾ ਦਬਾਅ ਜਾਂ ਹਲਾਸ਼ੇਰੀ ਦਿੱਤੀ ਜਾਂਦੀ ਹੈ। ਸੰਕਲਪ ਅਪੀਲ ਕਰਦਾ ਹੈ ਕਿਉਂਕਿ ਕੋਈ ਵੀ ਆਪਣੀ ਖੁਰਾਕ ਵਿੱਚੋਂ ਪੂਰੀ ਤਰ੍ਹੀਂ ਜਾਨਵਰਾਂ ਦੇ ਉਤਪਾਦ ਹਟਾਉਣ ਨੂੰ ਰਾਜ਼ੀ ਨਹੀਂ ਹੈ।
ਇਹ ਸਿਹਤਮੰਦ ਹੈ
ਘੱਟ ਮੀਟ ਅਤੇ ਵੱਧ ਫੱਲ ਅਤੇ ਸਬਜ਼ੀਆਂ ਨਾਲ, ਰਡਿਊਸਟੇਰੀਅਨ ਜ਼ਿਆਦਾ ਲੰਬੀ, ਤੰਦਰੁਸਤ, ਅਤੇ ਖੁਸ਼ਹਾਲ ਜ਼ਿੰਦਗੀਆਂ ਜਿਉਂਦੇ ਹਨ।
ਇਹ ਆਸਾਨ ਹੈ
ਰਡਿਊਸਟੇਰੀਅਨ ਹੋਲੀ ਹੋਲੀ ਜਾਨਵਰ ਉਤਪਾਦ ਘੱਟ ਖਾਣ ਲਈ ਪ੍ਰਬੰਧਕੀ ਅਤੇ ਕਿਰਿਆਯੋਗ ਉਦੇਸ਼ ਮਿੱਥਦੇ ਹਨ।
ਇਹ ਚੰਗਾ ਹੈ
ਘੱਟ ਮਾਂਸ ਖਾਣਾ ਜਾਨਵਰਾਂ ਅਤੇ ਵਾਤਾਵਰਨ ਦੀ ਚੰਗਿਆਈ ਲਈ ਚੰਗਾ ਹੈ।
ਵਿੱਦਿਆ ਅਤੇ ਖੋਜ ਦਾ ਪਲੇਟਫਾਰਮ
ਰਡਿਊਸਟੇਰੀਅਨ ਫਾਉਂਡੇਸ਼ਨ ਘੱਟ ਜਾਨਵਰ ਉਤਪਾਦ ਖਾਣ ਦੇ ਨਿਜੀ, ਵਾਤਾਵਰਨ, ਅਤੇ ਜਾਨਵਰ ਭਲਾਈ ਲਾਭ ਫੈਲਾਉਣ ਅਤੇ ਪੌਦਾ-ਆਧਾਰਿਤ ਅਤੇ ਸਭਿਆਚਾਰਿਕ ਵਿਲਕਪ ਦਾ ਪ੍ਰਚਾਰ ਕਰਨ ਅਤੇ ਅਨੁਭਵੀ ਖੋਜ ਕਰਨ ਦਾ ਪਲੇਟਫਾਰਮ ਹੈ ਇਹ ਜਾਣਨ ਲਈ ਕਿ ਖਪਤਕਾਰਾਂ, ਕਾਰੋਬਾਰ-ਲੀਡਰਾਂ, ਅਤੇ ਨੀਤੀ-ਨਿਰਮਾਤਾਵਾਂ ਤੱਕ ਇਸ ਜਾਣਕਾਰੀ ਨੂੰ ਕਿਵੇਂ ਉੱਤਮ ਤਰੀਕੇ ਨਾਲ ਪਹੁੰਚਾਇਆ ਜਾਵੇ।
ਰਡਿਊਸਟੇਰੀਅਨ ਸੰਮੇਲਨ ਵਿੱਚ ਹਾਜ਼ਿਰ ਹੋਵੋ
ਰਡਿਊਸਟੇਰੀਅਨ ਫਾਉਂਡੇਸ਼ਨ ਸਾਲਾਨਾ ਰਡਿਊਸਟੇਰੀਅਨ ਸੰਮੇਲਨ ਦਾ ਐਲਾਨ ਕਰਨ ਲਈ ਉਤੇਜਿਤ ਹੈ। ਇਹ ਕਾਨਫਰੰਸ ਵਿਸ਼ਵ ਦੇ ਸਾਰੇ ਕੋਨਿਆਂ ਵਿੱਚੋਂ ਦ੍ਰਿਸ਼ਟੀਕੋਣ ਅਤੇ ਤਕਨੀਕਾਂ ਨੂੰ ਇੱਕਠਾ ਕਰੇਗੀ ਕਿਉਂਕਿ ਅਸੀਂ ਖੋਜ ਕਰਦੇ ਹਾਂ ਕਿ ਕਿਵੇਂ ਵਧੇਰੇ ਸਮਾਨ, ਹਮਦਰਦ ਸਥਾਈ ਭੋਜਨ ਪ੍ਰਣਾਲੀ ਨੂੰ ਤਿਆਰ ਕੀਤਾ ਜਾਵੇ।
ਕਿਤਾਬ ਪੜ੍ਹੋ
ਰਡਿਊਸਟੇਰੀਅਨ ਹੱਲ: ਕਿਵੇਂ ਆਪਣੀ ਖੁਰਾਕ ਵਿੱਚੋਂ ਮੀਟ ਦੀ ਮਾਤਰਾ ਨੂੰ ਘਟਾਉਣ ਦੀ ਸਧਾਰਨ ਕਿਰਿਆ ਤੁਹਾਡੀ ਸਿਹਤ ਅਤੇ ਗ੍ਰਹਿ (ਪੈਂਗੁਇੰਨ ਰੈਂਡਮ ਹਾਉਸ) ਨੂੰ ਬਦਲ ਦੇਵੇਗੀ ਪੇਸ਼ ਕਰਦਾ ਹੈ ਪ੍ਰਭਾਵਸ਼ਾਲੀ ਵਿਚਾਰਕਾਂ ਤੋਂ 60 ਅਸਲ ਪਾਠ ਕਿ ਕਿੰਨਾ ਆਸਾਨ ਹੈ ਕਿ ਕਿਸੇ ਦੀ ਖੁਰਾਕ ਵਿੱਚੋਂ 10% ਜਾਂ ਜ਼ਿਆਦਾ ਮੀਟ ਨੂੰ ਘਟਾਉਣ ਦੀ ਆਸਾਨ ਕਿਰਿਆ ਰੀਡਰ, ਜਾਨਵਰਾਂ, ਅਤੇ ਗ੍ਰਹਿ ਨੂੰ ਬਦਲ ਸਕਦੀ ਹੈ ਜਿਸ ਵਿੱਚ 40 ਵੇਗਨ, ਸ਼ਾਕਾਹਾਰੀ, ਅਤੇ “ਘੱਟ ਮੀਟ” ਦੇ ਨੁਸਖੇ ਹਨ।
ਰਡਿਊਸਟੇਰੀਅਨ ਬਣੋ!
30 ਦਿਨਾਂ ਤੱਕ ਘੱਟ ਮੀਟ ਖਾਣ ਦਾ ਬਚਨ ਲਓ।
ਸਾਨੂੰ ਇੰਸਟਾਗ੍ਰਾਮ, ਟਵਿੱਟਰ, ਅਤੇ ਫੇਸਬੁੱਕ ਉੱਤੇ ਫੋਲੋ ਕਰੋ।
ਸਾਡਾ ਅੰਦੋਲਨ ਸਾਂਝਾ ਕਰੋ ਅਤੇ @reducetarian ਟੈਗ ਕਰੋ।
ਅਸੀਂ ਕੀ ਕਰਦੇ ਹਾਂ
ਉਦੇਸ਼
ਰਡਿਊਸਟੇਰੀਅਨ ਫਾਉਂਡੇਸ਼ਨ ਦਾ ਮਨੁੱਖੀ ਸਿਹਤ ਨੂੰ ਬਿਹਤਰ ਕਰਨ, ਵਾਤਾਵਰਨ ਨੂੰ ਬਚਾਉਣ, ਅਤੇ ਜਾਨਵਰ ਉਤਪਾਦਾਂ ਦੀ ਘੱਟ ਖਪਤ ਨਾਲ ਖੇਤੀ ਵਾਲੇ ਜਾਨਵਰਾਂ ਉੱਤੇ ਅਤਿਆਚਾਰ ਤੋਂ ਬਚਾਉਣ ਦਾ ਉਦੇਸ਼ ਹੈ।
ਸੁਪਨਾ
ਅਸੀਂ ਅਜਿਹੇ ਵਿਸ਼ਵ ਦਾ ਸੁਪਨਾ ਦੇਖਦੇ ਹਾਂ ਜਿੱਥੇ ਸਾਰੇ ਲੋਕ ਘੱਟ ਮੀਟ ਅਤੇ ਡੇਅਰੀ ਅਤੇ ਘੱਟ ਅੰਡੇ ਖਾਂਦੇ ਹਨ।
ਕੇਂਦਰੀ ਕਦਰਾਂ
ਥੋੜੇ ਸ਼ਬਦਾਂ ਵਿੱਚ: ਇਹ ਸੱਭ-ਜਾਂ-ਕੁੱਝ ਨਹੀਂ ਨਹੀਂ ਹੈ। ਅਸੀਂ ਨਿਜੀ ਵਿਵਹਾਰ ਵਿੱਚ ਛੋਟੇ ਬਦਲਾਅ ਦਾ ਸਵਾਗਤ ਕਰਦੇ ਹਾਂ ਜੋ ਮਿਲ ਕੇ ਵਿਸ਼ਵ ਵਿੱਚ ਵੱਡੇ ਬਦਲਾਅ ਦਾ ਨਤੀਜਾ ਬਣਦਾ ਹੈ।
ਸਾਡਾ ਰਸਤਾ
ਅਸੀਂ ਅਦਾਯੋਗ ਆਨਲਾਈਨ ਇਸ਼ਤਿਹਾਰੀ ਅੰਦੋਲਨ ਲਾਗੂ ਕਰਕੇ, ਐਨੀਮੇਸ਼ਨ ਵੀਡਿਓ ਬਣਾ ਅਤੇ ਸਾਂਝਾ ਕਰਕੇ, ਸਾਲਾਨਾ ਕਾਨਫਰੰਸ ਕਰਕੇ, ਸਾਹਿਤ ਵੰਡ ਕੇ, ਕਿਤਾਬਾਂ ਛਾਪ ਕੇ, ਉੱਚ ਖਬਰੀ ਆਉਟਲੈੱਟ ਵਿੱਚ ਕਹਾਣੀਆਂ ਪੇਸ਼ ਕਰਕੇ, ਅਤੇ ਕਈ ਹੋਰ ਬਾਹਰੀ ਪਹੁੰਚ ਗਤੀਵਿਧੀਆਂ ਕਰਕੇ ਲੋਕਾਂ ਨੂੰ ਸਿਹਤਮੰਦ, ਸਥਾਈ, ਅਤੇ ਹਮਦਰਦ ਭੋਜਨ ਚੋਣਾਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਸਮਾਜਿਕ ਮੀਟ ਦੀ ਖਪਤ ਨੂੰ ਘੱਟ ਕਰਨ ਦੇ ਸੱਭ ਤੋਂ ਵੱਧ ਅਸਰਦਾਰ ਤਰੀਕਿਆਂ ਦੀ ਖੋਜ ਨੂੰ ਚਲਾਉਣ ਦੇ ਨਾਲ ਨਾਲ, ਅਸੀਂ ਪੋਦਾ-ਆਧਾਰਿਤ ਅਤੇ ਸਭਿਆਚਾਰਿਕ ਵਿਲਕਪਾਂ ਨੂੰ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਕਿਉਂਕਿ ਮਾਰਕਿਟ ਵਿੱਚ ਉਹਨਾਂ ਦੀ ਸਫਲਤਾ ਨਾਲ ਲੋਕਾਂ ਦੁਆਰਾ ਘੱਟ ਜਾਨਵਰ ਉਤਪਾਦ ਖਾਣ ਵਿੱਚ ਆਸਾਨੀ ਹੋਵੇਗੀ।
ਸਾਡੇ ਕੰਮ ਨੂੰ ਸਹਿਯੋਗ ਦਿਓ
ਅਸੀਂ ਬਿਨਾ ਥਕੇ ਜਾਨਵਰ ਉਤਪਾਦਾਂ ਦੀ ਮਾਤਰਾ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ ਜੋ ਸਾਡਾ ਸਮਾਜ ਖਪਤ ਕਰਦਾ ਹੈ। ਪਰ ਸਾਨੂੰ ਦਿਆਲਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਤੁਹਾਡੇ ਮੱਦਦ ਦੀ ਲੋੜ ਹੈ। ਕਿਰਪਾ ਰਡਿਊਸਟੇਰੀਅਨ ਫਾਉਂਡੇਸ਼ਨ ਦੇ ਜ਼ਿੰਦਗੀਆਂ ਬਚਾਉਣ ਦੇ ਦੇ ਕੰਮ ਵਿੱਚ ਅੱਜ ਹੀ ਸਹਾਇਤਾ ਕਰੋ।
ਅਕਸਰ ਪੁੱਛੇ ਜਾਂਦੇ ਪ੍ਰਸ਼ਨ
ਰਡਿਊਸਟੇਰੀਅਨਿਜ਼ਮ ਕੀ ਹੈ?
ਰਡਿਊਸਟੇਰੀਅਨਿਜ਼ਮ ਘੱਟ ਜਾਨਵਰ ਉਤਪਾਦਾਂ ਨੂੰ ਖਾਣ ਦਾ ਅਭਿਆਸ ਹੈ। ਇਹ ਖਿਚਵਾਂ ਹੈ ਕਿਉਂਕਿ ਹਰ ਕੋਈ ਪੂਰੀ ਤਰ੍ਹਾਂ ਸ਼ਾਕਾਹਾਰੀ ਜਾਂ ਵੇਗਨ ਖੁਰਾਕ ਦਾ ਪਾਲਣ ਕਰਨ ਦੇ ਕਾਬਿਲ ਜਾਂ ਇੱਛਾ ਨਹੀਂ ਰੱਖਦਾ।
ਘਟਾਉਣਾ ਕਿਉਂ?
ਘੱਟ ਜਾਨਵਰ ਉਤਪਾਦ ਖਾਣ ਨਾਲ ਤੁਹਾਡੇ ਦਿਲ ਦੀ ਬਿਮਾਰੀ ਅਤੇ ਕੁੱਝ ਕਿਸਮ ਦੇ ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ, ਤੁਹਾਡੇ ਕਾਰਬਨ ਫੁੱਟਪ੍ਰਿੰਟ ਅਤੇ ਖੇਤੀ ਕੀਤੇ ਜਾਂਦੇ ਜਾਨਵਰਾਂ ਉੱਤੇ ਅਤਿਆਚਾਰ ਨੂੰ ਘਟਾਉਂਦਾ ਹੈ, ਇੱਥੋਂ ਤੱਕ ਕਿ ਗਲੋਬਲ ਭੋਜਨ ਅਤੇ ਪਾਣੀ ਸੰਕਟ ਨੂੰ ਵੀ ਘਟਾਉਂਦਾ ਹੈ।
ਮੀਟ ਤੋਂ ਤੁਹਾਡਾ ਕੀ ਮਤਲਬ ਹੈ?
ਮੀਟ ਜੋ ਪੰਛੀਆਂ (ਮੁਰਗਾ, ਟਰਕੀ, ਅਤੇ ਬਤਖ), ਮੱਛੀ, ਲੋਬਸਟਰ, ਅਤੇ ਹੋਰ ਸਮੁੰਦਰੀ ਜਾਨਵਰਾਂ, ਗਾਵਾਂ (ਬੀਫ ਅਤੇ ਵੀਲ), ਅਤੇ ਸੂਅਰਾਂ (ਪੋਰਕ, ਹੈਮ, ਬੇਕਨ) ਦੇ ਵੱਢਣ ਤੋਂ ਆਉਂਦਾ ਹੈ।
ਸਭਿਆਚਾਰਿਕ (ਯਾਨਿ ਲੈਬ-ਤਿਆਰ) ਮੀਟ ਕੀ ਹੈ?
ਵਿਚਾਰ ਆਸਾਨ ਹੈ - ਜਾਨਵਰਾਂ ਦੀ ਮੱਦਦ ਕੀਤੇ ਬਗੈਰ ਜਾਨਵਰ ਦਾ ਮੀਟ ਤਿਆਰ ਕਰਨਾ। ਪ੍ਰਕਿਰਿਆ ਵਿੱਚ ਸ਼ਾਮਿਲ ਹੈ ਖੇਤ ਦੇ ਜਾਨਵਰਾਂ ਦੇ ਸੈੱਲ ਲੈਣਾ ਅਤੇ ਉਹਨਾਂ ਨੂੰ ਪੋਸ਼ਕ ਮਿਸ਼ਰਣ ਵਿੱਚ ਰੱਖਣਾ ਜੋ ਉਹਨਾਂ ਨੂੰ ਪੂਰਨ ਮਾਂਸਪੇਸ਼ੀ ਟਿਸ਼ੂ ਦੇ ਵਿਕਾਸ ਵਿੱਚ ਮੱਦਦ ਕਰਦਾ ਹੈ।
ਰਡਿਊਸਟੇਰੀਅਨ ਫਲੈਕਸੀਟੇਰੀਅਨ ਤੋਂ ਕਿਵੇਂ ਵੱਖਰੇ ਹਨ?
ਜਿੱਥੇ ਫਲੈਕਸੀਟੇਰੀਅਨ ਮੀਟ ਦੀ ਕਦੇ ਕਦਾਈਂ ਸ਼ਾਮੂਲੀਅਤ ਦੇ ਨਾਲ ਮੁੱਖ ਤੋਰ ‘ਤੇ ਪੌਦੇ ਖਾਂਦੇ ਹਨ, ਰਡਿਊਸਟੇਰੀਅਨ ਦਿਮਾਗ ਨਾਲ ਅਤੇ ਹੋਲੀ-ਹੋਲੀ ਆਪਣੀ ਖੁੱਦ ਦੀ ਖੁਰਾਕ ਦੇ ਸਬੰਧ ਵਿੱਚ ਮੀਟ ਦੀ ਖਪਤ ਨੂੰ ਘਟਾਉਂਦੇ ਹਨ।
ਕੀ ਵੇਗਨ ਅਤੇ ਸ਼ਾਕਾਹਾਰੀ ਵੀ ਰਡਿਊਸਟੇਰੀਅਨ ਹਨ?
ਹਾਂ, ਵੇਗਨ ਅਤੇ ਸ਼ਾਕਾਹਾਰੀ ਵੀ ਰਡਿਊਸਟੇਰੀਅਨ ਹਨ ਕਿਉਂਕਿ ਉਹਨਾਂ ਨੇ ਮੀਟ ਦੀ ਖਪਤ ਨੂੰ ਘਟਾ ਦਿੱਤਾ ਹੈ (ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਕਿ ਹੁਣ ਉਹ ਬਿਲਕੁੱਲ ਨਹੀਂ ਖਾਂਦੇ)।
ਕੀ ਰਡਿਊਸਟੇਰੀਅਨਿਜ਼ਮ ਵੈਜੀਟੇਰੀਅਨਿਜ਼ਮ ਜਾਂ ਵੇਗਨਿਜ਼ਮ ਨੂੰ ਵਧਾਉਂਦੇ ਹਨ?
ਰਡਿਊਸਟੇਰੀਅਨਿਜ਼ਮ ਯਕੀਨਨ ਕੁੱਝ ਲੋਕਾਂ ਨੂੰ ਉਹਨਾਂ ਦੀ ਮੀਟ ਦੀ ਖਪਤ ਨੂੰ ਸਿਫਰ ਤਕ ਲਿਜਾਉਣ ਵਿੱਚ ਤਾਕਤ ਦੇ ਸਕਦਾ ਹੈ!
ਦੂਸਰੇ ਜਾਨਵਰ ਉਤਪਾਦਾਂ ਦਾ ਕੀ ਜਿਵੇਂ ਅੰਡੇ ਅਤੇ ਦੁੱਧ?
ਅਸੀਂ ਰਡਿਊਸਟੇਰੀਅਨਾਂ ਨੂੰ ਉਹਨਾਂ ਦੀ ਖੇਤੀ ਡੇਅਰੀ, ਅੰਡੇ, ਅਤੇ ਹੋਰ ਜਾਨਵਰ ਉਤਪਾਦ ਘਟਾਉਣ ਲਈ ਵੀ ਉਤਸ਼ਾਹਿਤ ਕਰਦੇ ਹਾਂ।
ਕੀ ਮੀਟ ਘੱਟ ਖਾਣਾ ਨਵਾਂ ਅੰਦੋਲਨ ਹੈ?
ਰਡਿਊਸਟੇਰੀਅਨਿਜ਼ਮ ਕੁੱਝ ਵੀ ਨਵਾਂ ਨਹੀਂ ਹੈ - ਅਸੀਂ ਬੱਸ ਇਸ ਨੂੰ ਨਾਮ ਦੇ ਰਹੇ ਹਾਂ। ਕਈ ਸਰਕਾਰਾਂ, ਮੋਹਰੀ ਜਨਤਕ ਸਿਹਤ ਸੰਸਥਾਵਾਂ, ਅਤੇ ਕੁੱਝ ਵੱਡੇ ਸਕੂਲ ਜਿਲ੍ਹੇ ਮੀਟ ਘਟਾਉਣ ਦੀ ਮੁਹਿੰਮ ਨੂੰ ਉਤਸ਼ਾਹਿਤ ਜਾਂ ਸ਼ੁਰੂ ਕੀਤਾ ਹੈ।
ਰਡਿਊਸਟੇਰੀਅਨ ਬਣੋ
ਹਰ ਮਹੀਨੇ, ਖਾਸ ਰਡਿਊਸਟੇਰੀਅਨ...
ਆਪਣੀ ਦਿਲ ਦੀ ਬਿਮਾਰੀ, ਸ਼ੱਕਰ ਰੋਗ ਅਤੇ ਕੈਂਸਰ ਦੇ ਖਤਰੇ ਨੂੰ ਘਟਾਉਂਦਾ ਜਾਂ ਘਟਾਉਂਦੀ ਹੈ।
ਕਈ ਖੇਤੀ ਵਾਲੇ ਜਾਨਵਰਾਂ ਨੂੰ ਅਤਿਆਚਾਰ ਤੋਂ ਬਚਾਉਂਦਾ ਜਾਂ ਬਚਾਉਂਦੀ ਹੈ।
ਗ੍ਰਹਿ ਦੇ ਗੈਲਨ ਪਾਣੀ ਅਤੇ ਟਨਾਂ ਦੀਆਂ ਗ੍ਰੀਨਹਾਉਸ ਗੈਸਾਂ ਬਚਾਉਂਦਾ ਜਾਂ ਬਚਾਉਂਦੀ ਹੈ।
ਇਹ ਬਹੁਤ ਸਾਰੇ ਚੰਗੇ ਕਾਰਨਾਂ ਵਿੱਚੋਂ ਕੁੱਝ ਕੁ ਹਨ ਤਾਂ ਕਿ ਆਪਣੀ ਮੀਟ ਦੀ ਖਪਤ ਨੂੰ ਘਟਾਇਆ ਜਾਵੇ। ਹਜ਼ਾਰਾਂ ਲੋਕ ਘੱਟ ਮੀਟ ਖਾਣ ਅਤੇ ਰਡਿਊਸੀਟੇਰੀਅਨ ਬਣਨ ਦੀ ਚੋਣ ਕਰ ਰਹੇ ਹਨ। ਕੀ ਤੁਸੀਂ ਉਹਨਾਂ ਵਿੱਚ ਸ਼ਾਮਿਲ ਹੋਵੋਗੇ?
ਹਾਂ, ਮੈਂ 30 ਦਿਨਾਂ ਤੱਕ ਘੱਟ ਮੀਟ ਖਾਣ ਦਾ ਬਚਨ ਲੈਂਦਾ ਹਾਂ।